ਸੁੱਕ ਗਏ ਪੱਤਣ ਰਾਵੀ ਦੇ ਹੁਣ
ਕਦੇ ਨਾ ਪਾਣੀ ਚੜ੍ਹਣੇ
ਫਿਰ ਵੀ ਨ੍ਹੈ ਇਸ
ਸਦੀਆਂ ਤੀਕਰ
ਰੂਹ ਸਾਡੀ ਵਿੱਚ ਵਹਿਣਾ।
ਇਸ ਰਾਵੀ ਮੇਰਾ ਨਾਨਕ ਸੁੱਤਿਆ
ਇਸ ਰਾਵੀ ਮੇਰਾ ਅਰਜੁਨ ਰਮਿਆ
ਇਸ ਦੇ ਤਲਿਓਂ ਆਉਣ ਅਵਾਜ਼ਾਂ
ਮੇਰਾ ਗਾਵੇ ਸ਼ਾਹ ਹੁਸੈਨਾ।
ਇਹ ਰਾਵੀ ਮੇਰੇ ਕਬਰ ਪੀਰਾਂ ਦੀ
ਇਹਨੇ ਜੁੱਗ ਜੁੱਗ ਜਿਉਂਦੀ ਰਹਿਣਾ।
(ਲਾਹੌਰ)
No comments:
Post a Comment